You are currently viewing Ward No. -74 Municipal Councillor Ravi Kumar Thanks to Area Voters

Ward No. -74 Municipal Councillor Ravi Kumar Thanks to Area Voters

ਵਾਡਰ ਨੰ. 74 ਚ ਜਿੱਤ ਤੋਂ ਬਾਅਦ ਧੰਨਵਾਦ ਲਈ ਕਰਵਾਇਆ ਸ਼੍ਰੀ ਅਖੰਡ ਪਾਠ ਸਾਹਿਬ

ਰਵੀ ਕੁਮਾਰ ਨੂੰ ਜਿੱਤ ਦੀਆਂ ਵਧਾਈਆਂ ਦਿੰਦੇ ਹੋਏ ਭਾਜਪਾ ਨੇਤਾ ਕੇ.ਡੀ. ਭੰਡਾਰੀ, ਕਿਸ਼ਨ ਲਾਲ ਸ਼ਰਮਾ ਅਤੇ ਹੋਰ ਸਾਥੀ

ਜਲੰਧਰ, 1-1-2025 (ਗੁਰਿੰਦਰ ਕਸ਼ਯਪ) –  ਰਵੀ ਕੁਮਾਰ ਅਤੇ ਪਰਿਵਾਰ ਵੱਲੋਂ ਨਗਰ ਨਿਗਰ ਚੋਣਾਂ ਵਿਚ 74 ਨੰਬਰ ਵਾਰਡ ਵਿਚ ਜਿੱਤ ਤੋਂ ਬਾਅਦ ਧੰਨਵਾਦ ਕਰਨ ਲਈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਬਾਵਾ ਜੀ ਮੰਦਿਰ ਲੰਮਾ ਪਿੰਡ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਗਏ। ਪਰਿਵਾਰ ਵੱਲੋਂ 30 ਦਿਸੰਬਰ 2024 ਨੂੰ ਪਾਠ ਆਰੰਭ ਕਰਵਾਏ ਗਏ ਜਿਨ੍ਹਾਂ ਦੇ ਭੋਗ ਨਵੇਂ ਸਾਲ ਵਾਲੇ ਦਿਨ 1 ਜਨਵਰੀ 2025 ਨੂੰ ਪਾਏ ਗਏ। ਪਰਿਵਾਰ ਵੱਲੋਂ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਸਰਬਜੀਤ ਕੌਰ, ਬੇਟਾ ਨੀਰਜ ਅਤੇ ਪਿ੍ਰੰਸ ਯੂ.ਕੇ. ਨੇ ਸਾਰਿਆਂ ਦਾ ਧੰਨਵਾਦ ਕੀਤਾ।

‘ਮੈਂ ਆਪਣੇ ਸਾਰੇ ਵਾਡਰ ਨਿਵਾਸੀਆਂ ਅਤੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਅਤੇ ਨਵੇਂ ਸਾਲ 2025 ਦੀਆਂ ਵਧਾਈਆਂ ਦਿੰਦਾ ਹਾਂ ਜਿਹਨਾਂ ਨੇ ਮੈਨੂੰ ਇਲਾਕੇ ਅਤੇ ਇਲਾਕਾ ਨਿਵਾਸੀਆਂ ਦੀ ਸੇਵਾ ਦਾ ਮੌਕਾ ਦਿੱਤਾ ਹੈ। ਇਲਾਕੇ ਵਿਚ ਗਰਮੀਆਂ ਨੂੰ ਹੋਣ ਵਾਲੀ ਪਾਣੀ ਦੀ ਸਮੱਸਿਆ ਨੁੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਏਗਾ। ਗਰਮੀਆਂ ਵਿਚ ਇਲਾਕਾ ਨਿਵਾਸੀਆਂ ਨੂੰ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਏਗਾ। ਇਸਦੇ ਲਈ ਮੈਂ ਆਪਣੇ ਵੱਲੋਂ ਦੋ ਨਵੀਆਂ ਮੋਟਰਾਂ ਲਗਵਾਉਣ ਦਾ ਵਾਅਦਾ ਕਰਦਾ ਹਾਂ। ਇਸਦੇ ਨਾਲ ਹੀ ਗਲੀਆਂ ਵਿਚ ਸਟਰੀਟ ਲਾਈਟਾਂ ਦਾ ਵੀ ਸਹੀ ਪ੍ਰਬੰਧ ਕੀਤਾ ਜਾਏਗਾ। ਮੈਂ ਭਾਜਪਾ ਦੀ ਲੀਡਰਸ਼ਿਪ ਅਤੇ ਸ਼੍ਰੀ ਕੇ.ਡੀ. ਭੰਡਾਰੀ ਜੀ ਦਾ ਵੀ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਇਸ ਵਾਰਡ ਤੋਂ ਟਿਕਟ ਦਿੱਤੀ।’ ਇਹ ਸ਼ਬਦ ਰਵੀ ਕੁਮਾਰ ਨੇ ਵਾਰਡ ਨੰਬਰ 74 ਤੋਂ ਕੌਂਸਲਰ ਜਿੱਤਣ ਤੋਂ ਬਾਅਦ ਬਾਵਾ ਜੀ ਮੰਦਿਰ ਲੰਮਾ ਪਿੰਡ ਵਿਖੇ ਕਹੇ। ਇਸ ਮੌਕੇ ਢਾਡੀ ਜੱਥਾ ਬਾਦਲ ਵੱਲੋਂ ਕੀਰਤਨ ਕੀਤਾ ਗਿਆ।
ਇਸ ਮੌਕੇ ਰਵੀ ਸਾਬਕਾ ਚੀਫ ਪਾਰਲੀਮੈਂਟ ਸੈਕਟਰੀ ਕੇ.ਡੀ. ਭੰਡਾਰੀ, ਭਾਜਪਾ ਨੇਤਾ ਕਿਸ਼ਨ ਲਾਲ ਸ਼ਰਮਾ, ਡਾ. ਪਵਨ ਕੁਮਾਰ, ਓਮ ਪ੍ਰਕਾਸ਼, ਚੰਦਨ ਵਿਰਦੀ, ਸ਼੍ਰੀਮਤੀ ਸਰਬਜੀਤ ਕੌਰ, ਪ੍ਰੋਮੀਲਾ ਦੇਵੀ, ਵਿਜੇ ਕੁਮਾਰ ਬਿਰਦੀ, ਕਸ਼ਮੀਰੀ ਲਾਲ, ਸਤਨਾਮ ਸਿੰਘ, ਸ਼ਿੰਦੋ, ਸੁਭਾਸ਼, ਵਿਜੇ ਕੁਮਾਰ, ਅਮਰਜੀਤ ਕੁਮਾਰ, ਕਮਲਜੀਤ, ਬਲਦੇਵ ਰਾਜ, ਸਾਬੀ, ਸ਼ਾਮ, ਕੇਵਲ ਕ੍ਰਿਸ਼ਨ ਕਾਲਾ, ਨਸੀਬ ਚੰਦ ਸੀਬਾ, ਕਿਰਨਦੀਪ ਸਿੰਘ ਰੰਧਾਵਾ, ਪਰਮਜੀਤ ਸਿੰਘ ਠੇਕੇਦਾਰ, ਪਹਿਚਾਣ ਵੈਬਸਾਈਟ ਦੇ ਮਾਲਕ ਨਰਿੰਦਰ ਕਸ਼ਯਪ ਆਦਿ ਸ਼ਾਮਲ ਹੋਏ। ਰਵੀ ਕੁਮਾਰ ਵੱਲੋਂ ਇਸ ਮੌਕੇ ਗੁਰੂ ਦੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ ਜਿਸਦਾ ਨਵੇਂ ਸਾਲ ਦੇ ਮੌਕੇ ਸਾਰਿਆਂ ਨੇ ਪੂਰਾ ਅਨੰਦ ਲਿਆ।

ਅਖੰਡ ਪਾਠ ਸਾਹਿਬ ਦੇ ਮੌਕੇ ਹਾਜਰੀ ਭਰਦੀ ਹੋਈ ਵੱਡੀ ਗਿਣਤੀ ਵਿਚ ਸੰਗਤ

ਅਖੰਡ ਪਾਠ ਸਾਹਿਬ ਦੇ ਮੌਕੇ ਹਾਜਰੀ ਭਰਦੀ ਹੋਈ ਵੱਡੀ ਗਿਣਤੀ ਵਿਚ ਸੰਗਤ

ਲੰਗਰ ਦਾ ਅਨੰਦ ਲੈਂਦੇ ਹੋਏ ਸੰਗਤ

Leave a Reply